ਸਾਡੇ ਸੰਬੰਧਿਤ
 

ਪੇੰਡੂ ਵਿਕਾਸ ਅਤੇ ਪੰਚਾਇਤ ਵਿਭਾਗ ਗਰੀਬੀ ਨੂੰ ਘੱਟ, ਰੋਜਗਾਰ ਵਧਾਉਣ, ਅਰੋਗਤਾ ਪ੍ਰਬੰਧ, ਯੋਗਤਾ ਨਿਰਮਾਣ, ਔਰਤਾ ਦੀ ਸਮਾਜਿਕ ਤੇ ਆਰਥਿਕ ਸ਼ਕਤੀ, ਅਤੇ ਬੁਨਿਆਦੀ ਲੋਡ਼ਾਂ ਪੂਰਾ ਕਰਨ ਲਈ ਵੱਖ-ਵੱਖ ਕੇੰਦਰੀ ਸਮਰਥਕ ਅਤੇ ਰਾਜ ਕੋਸ਼ ਯੋਜਨਾ ਲਈ ਜਿੰਮੇਵਾਰ ਹੈ । ਪੇੰਡੂ ਵਿਕਾਸ ਅਤੇ ਪੰਚਾਇਤ ਵਿਭਾਗ, ਪੰਚਾਇਤਾਂ (ਗ੍ਰਾਮ ਪੰਚਾਇਤਾਂ, ਪੰਚਾਇਤ ਸਮਿਤੀ ਅਤੇ ਜਿਲਾ ਪਰਿਸ਼ਦ) ਨੂੰ ਅਜਿਹੀ ਸ਼ਕਤੀਆਂ ਅਤੇ ਅਧਿਕਾਰ ਪ੍ਰਦਾਨ ਕਰਨ ਵਿਤ ਸਹਾਇਕ ਹੈ ਤਾਂਜੋ ਇਹ ਪੰਚਾਇਤ ਸਮਿਤੀਆਂ ਲੋਡ਼ ਪੈਣ ਤੇ ਰਾਜ ਦੇ ਪੇੰਡੂ ਖੇਤਰਾਂ ਵਿਚ ਸਰਕਾਰੀ ਅਦਾਰਾ ਬਣਕੇ ਕੰਮ ਕਰ ਸਕਣ । ਭਾਰਤੀ ਸੰਵਿਧਾਨ ਦਾ 73ਵਾਂ ਸੰਸ਼ੋਧਨ ਇਕ ਬਿਹਤਰੀਨ ਸਮਾਜਿਕ ਰੂਪਰੇਖਾ ਪ੍ਰਦਾਨ ਕਰਦਾ ਹੈ ਜੋ ਪੇੰਡੂ ਲੋਕਾਂ ਖਾਸਕਰਕੇ ਔਰਤਾਂ ਅਤੇ ਸਮਾਜ ਦੇ ਗਰੀਬ ਤਬਕੇ ਦੀ ਬੁਨਿਆਦੀ ਲੋਡ਼ਾਂ ਅਤੇ ਇਛਾਵਾਂ ਦੀ ਪੂਰਤੀ ਨੂੰ ਯਕੀਨੀ ਬਣਾਉਦਾ ਹੈ । ਵਿਭਾਗ ਦੇ ਸਰਵੇਖਣ ਅਧੀਨ 12809 ਗ੍ਰਾਮ ਪੰਚਾਇਤਾਂ ਅਤੇ 141 ਬਲਾਕ ਸਮਿਤੀਆਂ ਅਤੇ 20 ਜਿਲਾ ਪਰਿਸ਼ਦ ਹਨ ।

ਸ਼੍ਰੀ.ਰਣਜੀਤ ਸਿੰਘ ਬ੍ਰਹਮਪੁਰਾ ਪੇੰਡੂ ਵਿਕਾਸ ਅਤੇ ਪੰਚਾਇਤ ਵਿਭਾਗ ਗੇ ਮਾਨਯੋਗ ਮੰਤਰੀ ਹਨ । ਸ਼੍ਰੀ.ਜੇ.ਐਸ.ਸੰਧੂ, ਆਈ.ਏ.ਐਸ. ਪੇੰਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ 26.02.2009 ਤੋਂ ਵਿੱਤ ਕਮਿਸ਼ਨਰ ਹਨ । ਸ਼੍ਰੀ.ਗੁਰਦੇਵ ਸਿੰਘ ਸਿੱਧੂ, ਪੇੰਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ 12.04.2007 ਤੋਂ ਨਿਦੇਸ਼ਕ ਹਨ । ਡਾ.ਐਸ.ਕਰੂਣਾ ਰਾਜੂ, 03.03.2009 ਦੇ ਜੁਆਇੰਟ ਵਿਕਾਸ ਕਮਿਸ਼ਨਰ (ਆਈ.ਆਰ.ਡੀ.) ਹਨ ।

ਕਾਰਜ ਅਤੇ ਕਰਤੱਵ

ਪੇੰਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੂੰ ਇਸਦੀ ਸੰਵਿਧਾਨਿਕ ਬੰਦਸ਼ਾਂ ਨਿਭਾਉਣ ਵਿਚ ਪੀ.ਆਰ.ਆਈ ਨੂੰ ਸਹਾਇਤਾ ਪ੍ਰਦਾਨ ਕਰਨ ਦਾ ਕਾਰਜ ਨਿਸ਼ਚਿਤ ਕੀਤਾ ਗਿਆ ਹੈ । ਵਿਭਾਗ ਦੇ ਦਫਤਰ ਅਤੇ ਕਰਮਚਾਰੀਆਂ ਦੇ ਪ੍ਰਮੁੱਖ ਕਾਰਜ ਅਤੇ ਕਰਤੱਵ ਇਸ ਪ੍ਰਕਾਰ ਹਨ:-

  1. ਪੀ.ਆਰ.ਆਈ ਦੀ ਕਾਰਜ-ਪ੍ਰਣਾਲੀ ਨੂੰ ਪੱਧਰਾ ਬਨਾਉਣ ਲਈ ਪ੍ਰਸ਼ਾਸਨਿਕ ਰਚਨਾ ਪ੍ਰਦਾਨ ਕਰਨਾ ।
  2. ਪੀ.ਆਰ.ਆਈ ਦੁਆਰਾ ਪਰਿਯੋਜਨਾਵਾਂ ਅਤੇ ਯੋਜਨਾਵਾਂ ਨੂੰ ਲਾਗੂ ਕਰਣ ਵਿਚ ਸਹਾਇਤਾ ਪ੍ਰਦਾਨ ਕਰਨਾ ।
  3. ਤਕਨੀਕੀ ਮਦਦ ਨੂੰ ਵਧਾਉਣਾ ਅਤੇ ਪੀ.ਆਰ.ਆਈ  ਦਾ ਵਿਕਾਸ ਯੋਜਨਾਵਾਂ ਨੂੰ ਵੱਖ-ਵੱਖ ਪੱਧਰ ਤੇ ਅਮਲੀ ਰੂਪ ਦੇਣ ਦੇ ਤਰੀਕੇ ਨੂੰ ਜਾਨਣਾ ।
  4. ਪੇੰਡੂ ਲੋਕਾਂ ਦੀ ਸ਼ਿਕਾਇਤਾਂ ਨੂੰ ਸੁਧਾਰਣ ਲਈ ਉਪਯੁਕਤ ਫੋਰਮ ਪ੍ਰਦਾਨ ਕਰਨਾ ।
  5. ਪੀ.ਆਰ.ਆਈ ਅਤੇ ਪੇੰਡੂ ਸਮੂਹ ਦੀ ਜਰੂਰਤਾਂ ਨੂੰ ਪੂਰਾ ਕਰਨ ਵਾਸਤੇ ਉਚਿਤ ਪ੍ਰਬੰਧ ਕਰਣ ਲਈ ਟ੍ਰੇਨਿੰਗ ਪ੍ਰੋਗਰਾਮ ਅਤੇ ਕੋਰਸ ਵਿਵਸਥਿਤ ਕਰਨਾ ।
  6. ਪੀ.ਆਰ.ਆਈ. ਭਾਗ ਦੀ ਚੋਣਾਂ ਵਿਚ ਮਦਦ ਪ੍ਰਦਾਨ ਕਰਨਾ ।
  7. ਯੋਜਨਾ ਸੰਬੰਧੀ ਫੋਰਮ ਨੂੰ ਛੋਟੇ ਪੱਧਰ ਤੇ ਸਮਰੱਥ ਕਰਨਾ ਅਤੇ ਰਾਜ ਜਿਲਾ ਯੋਜਨਾ ਬੋਰਡ ਦੇ ਸੰਵਿਧਾਨਕ ਭਾਗ ਦੁਆਰਾ ਉਹਨਾ ਨੂੰ ਜਿਲਾ ਪੱਧਰ ਤੇ ਪੱਕਾ ਬਨਾਉਣਾ ।
  8. ਪੰਚਾਇਤ ਦੀ ਭਲਾਈ ਵਾਸਤੇ ਸ਼ਾਮਲਾਟ ਜਮੀਨ ਨੂੰ ਵਰਤਣ ਤੇ ਨਿਯੰਤ੍ਰਿਤ ਕਰਨ, ਅਤੇ ਪੀ.ਆਰ.ਆਈ. ਦੀ ਆਮ ਸੰਪਤੀ ਨੂੰ ਸੁਰੱਖਿਅਤ ਕਰਨ ਲਈ ਕਾਸੀ ਜੁਡੀਸ਼ਿਅਲ ਕੋਰਟ ਆਫ ਕਲੈਕਟਰ ਅਤੇ ਕਮਿਸ਼ਨਰ ਦੀ ਰਚਨਾ ਪ੍ਰਦਾਨ ਕਰਨਾ ।
  9. ਪੇੰਡੂ ਖੇਤਰ ਦੀ ਔਰਤਾਂ ਨੂੰ ਉਹਨਾ ਦੀ ਸਮਾਜਿਕ ਜਰੂਰਤਾਂ ਨੂੰ ਜਾਗਰੂਕ ਕਰਨ ਅਤੇ ਉਹਨਾ ਦੇ ਆਰਥਿਕ ਹਾਲਾਤਾਂ ਨੂੰ ਮਜਬੂਤ ਕਰਨ ਲਈ ਪਰਿਵਰਤਨਸ਼ੀਲ ਕਰਨਾ ।
 

ਵਿਭਾਗ ਪੇੰਡੂ ਵਿਕਾਸ ਅਤੇ ਪੰਚਾਇਤ, ਪੰਜਾਬ ਸਰਕਾਰ , ਐਸ.ਸੀ.ਓ- 112-113, ਸੈਕਟਰ-17 ਸੀ, ਚੰਡੀਗਡ਼-160017 ਵੈਬਸਾਈਟ ਪੇੰਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੁਆਰਾ ਤਿਆਰ ਅਤੇ ਵਿਕਸਿਤ ਕੀਤੀ ਗਈ ਹੈ ਅਤੇ ਨੈਸ਼ਨਲ ਇਨਫਰਮੇਟਿਕਸ ਸੈੰਟਰ, ਪੰਜਾਬ ਰਾਜ ਕੇੰਦਰ, ਚੰਡੀਗਡ਼ ਦੁਆਰਾ ਹੋਸਟ ਕੀਤੀ ਗਈ ਹੈ । ਲਿਖਤੀ ਸਾਮਗ੍ਰੀ ਵਿਭਾਗ ਪੇੰਡੂ ਵਿਕਾਸ ਅਤੇ ਪੰਚਾਇਤ, ਪੰਜਾਬ ਸਰਕਾਰ ਦੇ ਅਾਰ ਅਧੀਨ ਹੈ ।